ਉਹ ਸਾਰੀਆਂ ਸੰਗਤਾਂ ਜੋ ਜ਼ਿਲ੍ਹਾ ਨਾਰੋਵਾਲ, ਪਾਕਿਸਤਾਨ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਯਾਤਰਾ ਪਰਮਿਟ ਪ੍ਰਿੰਟ ਆਉਟ ਤਿਆਰ ਕਰਨ ਲਈ ਵੈਬਸਾਈਟ www.prakashpurb550.mha.gov.in 'ਤੇ ਰਜਿਸਟਰ ਕਰ ਸਕਦੇ ਹਨ .
ਸੰਗਤ ਲੋਕਲ ਕੰਪਿਊਟਰ ਸੈਂਟਰ, ਸਮਾਰਟਫੋਨਜ਼, ਸਥਾਨਕ ਸੁਵਿਧਾ ਸੈਂਟਰ ਤੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਰਜਿਸਟਰੀਕਰਣ ਦੌਰਾਨ ਪਾਸਪੋਰਟ ਦੇ ਵੇਰਵੇ ਅਤੇ ਖੂਨ ਗਰੁੱਪ ਦੀ ਲੋੜ ਹੁੰਦੀ ਹੈ ।
ਬਿਨੈਕਾਰ ਨੂੰ ਯਾਤਰਾ ਦੀ ਮਿਤੀ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਨਾ ਲਾਜ਼ਮੀ ਹੈ. ਯਾਤਰਾ ਦੀ ਤਾਰੀਖ ਵੈਬਸਾਈਟ 'ਤੇ ਰਜਿਸਟਰੀ ਪ੍ਰਕਿਰਿਆ ਵਿਚ ਚੁਣੀ ਜਾ ਸਕਦੀ ਹੈ ।
ਰਜਿਸਟ੍ਰੇਸ਼ਨ ਨਾਲ ਯਾਤਰਾ ਦਾ ਅਧਿਕਾਰ ਨਹੀਂ ਮਿਲਦਾ । ਪੁਲਿਸ ਥਾਣੇ ਦੁਆਰਾ ਪਾਸਪੋਰਟ ਅਤੇ ਅਧਾਰ ਕਾਰਡ ਦੀ ਕਾਪੀ ਦੀ ਸਹਾਇਤਾ ਨਾਲ ਪੁਲਿਸ ਪੜਤਾਲ ਪੂਰੀ ਕੀਤੀ ਜਾਂਦੀ ਹੈ । ਪੁਲਿਸ ਸਟੇਸ਼ਨ ਤੋ ਇਕ ਫਾਰਮ ਮਿਲਦਾ ਹੈ ਜਿਸ ਤੇ ਸਰਪੰਚ ਜਾ ਪੰਚਾਇਤ ਮੈਂਬਰ ਦੇ ਦਸਤਕ ਕਰੋਨੇ ਹਿੰਦੇ ਹਨ।
ਬਿਨੈਕਾਰ ਜਿਨ੍ਹਾਂ ਨੂੰ ਇਜਾਜ਼ਤ ਮਿਲ ਜਾਂਦੀ ਹੈ ਉਹਨਾਂ ਨੂੰ ਯਾਤਰਾ ਦੀ ਮਿਤੀ ਤੋਂ 4 ਦਿਨ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ। ਇਸ ਲਈ ਬਿਨੈਕਾਰਾਂ ਨੂੰ ਆਪਣੀ ਯਾਤਰਾ ਦਾ ਪ੍ਰਬੰਧ ਪਹਿਲਾਂ ਤੋਂ ਕਰਨਾ ਚਾਹੀਦਾ ਹੈ। ਯਾਤਰਾ ਦੀ ਤਾਰੀਖ 'ਤੇ ਅਸਲ ਪਾਸਪੋਰਟ, ਆਧਾਰ ਕਾਰਡ ਅਤੇ ਯਾਤਰਾ ਪਰਮਿਟ ਦਾ ਪ੍ਰਿੰਟ ਆਊਟ ਇੰਡੀਅਨ ਇਮੀਗ੍ਰੇਸ਼ਨ ਸੈਂਟਰ' ਤੇ ਹੋਣਾ ਲਾਜ਼ਮੀ ਹੈ, ਜੋ ਹਵਾਈ ਅੱਡੇ ਵਾਂਗ ਹੀ ਲੱਗਦਾ ਹੈ।
ਸਹੀ ਸੁਰੱਖਿਆ ਜਾਂਚ ਤੋਂ ਬਾਅਦ ਸ਼ਰਧਾਲੂਆਂ ਨੂੰ 7 ਕਿਲੋ ਵਾਲਾ ਬੈਗ ਅਤੇ ਕਸਟਮ ਫਾਰਮ ਭਰ ਕੇ 11000 ਤੋਂ ਵੱਧ ਭਾਰਤੀ ਰੁਪਏ ਨਾਲ ਪਾਕਿਸਤਾਨ ਵਿਚ ਦਾਖਲਾ ਹੋ ਸਕਦੇ ਹਨ।
ਪਾਕਿਸਤਾਨ ਵਿਚ ਸੰਗਤਾਂ ਦਾ ਪਾਕਿਸਤਾਨੀ ਰੇਂਜਰ ਭਰਵਾਂ ਸਵਾਗਤ ਕਰਦੇ ਹਨ ਅਤੇ ਮੁਫਤ ਆਵਾਜਾਈ ਦੇ ਸਾਧਨ ਵੀ ਮਿਲਦੇ ਹਨ ।ਪਾਕਿਸਤਾਨੀ ਇਮੀਗ੍ਰੇਸ਼ਨ ਦਫਤਰ ਵਿਚ ਪਾਸਪੋਰਟ ਸਿਰਫ ਪੈਸੇ ਵਟਾਉਣ ਲਈ ਜ਼ਰੂਰੀ ਹੁੰਦਾ ਹੈ. ਬਹੁਤ ਸਾਰੇ ਮਨੀ ਐਕਸਚੇਂਜ ਸੈਂਟਰ ਪਾਕਿਸਤਾਨ ਵਾਲੇ ਪਾਸੇ ਉਪਲਬਧ ਹਨ। ਇਕ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਡ੍ਰਾਇਵਿੰਗ ਲਾਇਸੈਂਸ, ਪਾਸਪੋਰਟ ਦੀ ਪਾਕਿਸਤਾਨ ਵਾਲੇ ਪਾਸੇ ਜ਼ਰੂਰਤ ਪੈਂਦੀ ਹੈ ਪਰ ਪਾਸਪੋਰਟ ਲਾਜ਼ਮੀ ਨਹੀਂ ਹੈ ਸੰਗਤ ਨੂੰ 20 ਅਮਰੀਕੀ ਡਾਲਰ, ਤਕਰੀਬਨ 1600 ਭਾਰਤੀ ਰੁਪਏ ਜਮ੍ਹਾ ਕਰਵਾਉਣ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਸੰਗਤਾਂ ਨੂੰ ਕਰਤਾਰਪੁਰ ਗੁਰੂਦੁਆਰਾ ਸਾਹਿਬ ਦਰਸ਼ਨ ਕਰਨ ਲਈ ਸੰਗਤਾਂ ਨੂੰ ਪੀਲਾ ਕਾਰਡ ਦਿੱਤਾ ਜਾਂਦਾ ਹੈ। ਪੀਲੇ ਕਾਰਡ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਬਹੁਤ ਜਰੂਰੀ ਹੈ। ਏ ਕਾਰਡ ਗੁਰਦੁਆਰਾ ਸਾਹਿਬ ਦੇ ਗੇਟ ਤੇ ਚੈਕ ਕੀਤਾ ਜਾਂਦਾ ਹੈ ਤੀਰਥ ਯਾਤਰੀ ਸਵੇਰੇ ਜਾਣਗੇ ਅਤੇ ਉਸੇ ਦਿਨ ਵਾਪਸ ਆਉਣਾ ਪਏਗਾ।
ਸ਼ਰਧਾਲੂਆਂ ਨੂੰ ਸਿਰਫ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ, ਨਾ ਕਿ ਗੁਰੂਦੁਆਰਾ ਸਾਹਿਬ ਦੀਆਂ ਹੱਦਾਂ ਤੋਂ ਬਾਹਰ ਜਾ ਸਕਦੇ ਹਨ
Comments
Post a Comment